ਸਾਗਰ ਦੀ ਸਹਿਕ ਜੇਹਾ , ਖੁਸ਼ਨੂਦ ਹਵਾ ਵਰਗਾ ਧਰਤੀ ਦਾ ਸਿਦਕ ਲੱਗਦੈ ,ਅੰਬਰ ਦੀ ਵਫ਼ਾ ਵਰਗਾ | ਪੀੜਾਂ ਦੀ ਮਹਿਕ ਰੰਗਾ , ਚਾਵਾਂ ‘ਚ ਰਵਾਂ ਹੋਇਆ ਸ਼ਮਸ਼ਾਦ ਹੁਨਰ ਵਾਲਾ , ਮਿਸ਼ਰੀ ਦੀ ਜ਼ੁਬਾਂ ਚੋਇਆ | ਨਾਰੰਗੀ ਅਗਨ ਜੇਹਾ , ਦਿਲਦਾਰ ਤਲਾਅ ਵਰਗਾ ਧੁੱਪਾਂ ਦੇ ਸੁਭਾਅ ਜੇਹਾ , ਸਰਹੰਗ ਨਿਗ੍ਹਾ ਵਰਗਾ | ਰੇਸ਼ਮ ਦਾ ਮਹਿਲ ਬਣਿਆ , ਖੱਦਰ ਦਾ ਪੜਾਅ ਆਇਆ ਮੁਸ਼ਕੀਨ ਮੈਦਾਂ ਲੰਘਿਆ , ਵਣਖੰਡ ਹਰਾ ਆਇਆ ਅਲਸੀ ਦੇ ਖੇਤ ਜਿਹਾ , ਕਿਰਸਾਨ ਕਪਾਹ ਵਰਗਾ ਮਰੂਏ ਦੀ ਮਹਿਕ ਰਲੇ , ਤੁਲਸੀ ਦੇ ਸਾਹ ਵਰਗਾ ~ ਰਾਣੀ ਤੱਤ ਤੂੰ ਬੇਚੈਨ ਕਿਉਂ ਹੈਂ ਤੂੰ ਰੰਜੂਰ ਕਿਉਂ ਹੈ .. ਤੂੰ ਸੀਨੇ ਨੂੰ ਲੱਗ ਕੇ ਵੀ ਇਉਂ ਦੂਰ ਕਿਉਂ ਹੈ, ਕਿਵੇਂ ਬਲ ਰਿਹੈਂ ਤੂੰ ਉਹ ਕੀ ਜਾਣਦੇ ਨੇ .. ਜੁ ਪੁੱਛਦੇ ਨੇ ਤੂੰ ਏਨਾ ਪੁਰਨੂਰ ਕਿਉਂ ਹੈ, ਉਹ ਸੂਲੀ ਚੜਾ ਕੇ ਉਨੂੰ ਪੁੱਛਦੇ ਨੇ .. ਤੂੰ ਸਾਡੇ ਤੋਂ ਉੱਚਾ ਐ ਮਨਸੂਰ ਕਿਉਂ ਹੈ, ਬਣਾ ਖੁਦ ਮੁਹੱਬਤ ਦਾ ਪੁਲ ਤੂੰ ਖੁਦਾ ਤਕ .. ਕਿ ਤੂੰ ਠੇਕੇਦਾਰਾਂ ਦਾ ਮਜ਼ਦੂਰ ਕਿਉਂ ਹੈਂ, ਜੁ ਨੀਹਾਂ ਵੀ ਭੁੱਲਿਐਂ ਤੇ ਧਰਤੀ ਵੀ ਭੁੱਲਿਆਂ .. ਤੂੰ ਗੁੰਬਦ ਏਂ ਪਰ ਏਨਾ ਮਗਰੂਰ ਕਿਉਂ ਹੈ, ਮੈਂ ਆਪਣੇ ਹੀ ਦਿਲ ਦੀ ਅਗਨ ਵਿਚ ਹਾਂ ਰੌਸ਼ਨ .. ਉਹ ਪੁੱਛਦੇ ਨੇ ਤੂੰ ਏਨਾ ਮਸ਼ਹੂਰ ਕਿਉਂ ਹੈ – ਸੁਰਜੀਤ ਪਾਤਰ ਖ਼ਾਸ ਹੈ ਮੌਸਮ ਤੇ ਖੁਸ਼ ਨੇ ਜ਼ਬਾਨਾਂ.. ਤੁਰਿਆ ਹੀ ਤੁਰਿਆ ਤੂੰ ਚੱਲ ਉਏ ਜਵਾਨਾ.. ਟੇਕ ਨੇ ਤੈਂਨੂੰ ਮੁਨੱਵਰ ਬਨਾਉਣਾ.. ਦੀਵਾਨਾ ਬਨਾਉਣਾ ਮੁਸੱਵਰ ਬਨਾੳਣਾ.. ਪਰਵਾਹ ਨਾ ਕਰ ਚੰਗਾ ਮਾੜਾ ਜੇ ਬੋਲੇ.. ਇਹ ਜਿਹੜੀ ਦੁਨੀਆ ਤੇ ਇਹ ਜੋ ਜ਼ਮਾਨਾ.. ਖ਼ਾਸ ਹੈ ਮੌਸਮ ਤੇ ਖੁਸ਼ ਨੇ ਜ਼ਬਾਨਾਂ.. ਤੁਰਿਆ ਹੀ ਤੁਰਿਆ ਤੂੰ ਚੱਲ ਉਏ ਜਵਾਨਾ… ~ ਰਾਣੀ ਤੱਤ ਬਿਰਖਾਂ ਦੇ ਵਰਗੇ ਜਿਨ੍ਹਾਂ ਦੇ ਰੱਵਈਏ ਅਵਾਰਾ ਜ਼ਮੀਨਾਂ ਦੇ ਮੌਜੀ ਗਵੱਈਏ ਘੁਮੱਕੜ, ਕਲੰਦਰ, ਕਵੀ, ਕਾਸ਼ਨੀ ਦਿਲ ਇਸ਼ਾਰੇ ਨਾ’ ਸੱਦੀਏ, ਅਦਾ ਨਾ’ ਬੁਲਾਈਏ ਜ਼ੁਲਫ਼ਾਂ ਦੇ ਛੱਲੇ, ਫਕੀਰਾਂ ਦੇ ਜ਼ੇਵਰ ਦੱਬੀਏ ਤਾਂ ਕਿੱਥੇ ਤੇ ਕਿੱਥੇ ਲੁਕਾਈਏ ~ ਰਾਣੀ ਤੱਤ

Hand-Picked selected Punjabi tracks in HD quality around the clock straight from Berlin.

Also Available on: